ਮੈਂ ਕੌਣ ਹਾਂ ?

ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ Journalism and Mass Communication ਅਤੇ Hindi ਦੀ ਮਾਸਟਰ ਡਿਗਰੀ ਕੀਤੀ ਤੇ ਐਂਕਰਿੰਗ ਤੇ ਡਾਇਰੈਕਸ਼ਨ ਦਾ ਡਿਪਲੋਮਾ ਕੀਤਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਪੱਤਰਕਾਰੀ ਨਾਲ ਜੁੜੇ ਹਾਂ ਤੇ ਆਪਣੇ ਪੱਧਰ 'ਤੇ ਹਮੇਸ਼ਾਂ ਪੰਜਾਬ ਦਾ ਪੱਖ ਪੂਰਨ ਦੀ ਕੌਸ਼ਿਸ਼ ਕੀਤੀ ।

ਇਸ ਦੌਰਾਨ ਜਿੱਥੇ ਪੰਜਾਬ ਦੇ ਨਾਮਵਰ ਅਖ਼ਬਾਰ Punjabi Jagran, Rozana Pehredar, Sach Kahoon ਵਰਗਿਆਂ ਨੇ ਮੇਰੇ ਵਰਗੇ ਛੋਟੇ ਜਿਹੇ ਪੱਤਰਕਾਰ ਦੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕਰਕੇ ਮਾਣ ਬਖ਼ਸ਼ਿਆ ਉੱਥੇ ਹੀ ਟੀਵੀ ਅਤੇ Social Media 'ਚ ਬਤੌਰ 'Anchor/ Producer' Living India News, Chardikla Time Tv, Global Punjab Tv, Sanjha Tv Canada 'ਚ ਕੰਮ ਕਰਨ ਦਾ ਮੌਕਾ ਮਿਲਿਆ |

ਇਸ ਤੋਂ ਇਲਾਵਾ Channel Punjabi ਤੇ Living India News ਵਰਗੇ ਚੈਨਲਾਂ ਦੇ ਵਿੱਚ ਬਤੌਰ 'Social Media Head' ਅਤੇ Gabruu.Com 'ਤੇ ਬਤੌਰ Output Head ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ।

ਹੁਣ ਜਦ ਪੰਜਾਬੀ ਪੱਤਰਕਾਰੀ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਉਸ ਸਮੇਂ ਥੋੜ੍ਹਾ ਟਾਇਮ ਪਹਿਲਾਂ ਇਹ ਚੈਨਲ ਸ਼ੁਰੂ ਕੀਤਾ ਹੈ ਪੰਥ ਤੇ ਪੰਜਾਬ ਦੀ ਗੱਲ ਕਰਨ ਲਈ, ਅੱਗੇ ਕਿਵੇਂ ਕੀ ਹੋਣਾ ਹੈ ਪ੍ਰਮਾਤਮਾ ਨੂੰ ਪਤਾ ਹੈ ਪਰ ਕੌਸ਼ਿਸ਼ ਜ਼ਰੂਰ ਕਰਾਂਗੇ । ਸਰਬੱਤ ਦਾ ਭਲਾ